ChatGPT ਵਿੱਚ ਰੀਅਲ-ਟਾਈਮ ਵੀਡੀਓ ਦੇ ਨਾਲ ਵੌਇਸ ਸੁਵਿਧਾ

ਤੁਸੀਂ ਜੋ ਦੇਖ ਰਹੇ ਹੋ ਉਸ ਬਾਰੇ ChatGPT ਨਾਲ ਗੱਲ ਕਰੋ—ਚਾਹੇ ਤੁਸੀਂ ਕੁਝ ਸਿੱਖ ਰਹੇ ਹੋ, ਕੋਈ ਸਮੱਸਿਆ ਹੱਲ ਕਰ ਰਹੇ ਹੋ, ਜਾਂ ਕੁਝ ਨਵਾਂ ਬਣਾ ਰਹੇ ਹੋ।

ਮੋਬਾਈਲ 'ਤੇ ChatGPT Plus, Pro, Business, Enterprise, ਅਤੇ Edu ਵਿੱਚ ਉਪਲਬਧ

ਵੀਡੀਓ ਗੱਲਬਾਤ ਕਿਵੇਂ ਸ਼ੁਰੂ ਕਰੀਏ

ChatGPT ਖੋਲ੍ਹੋ ਅਤੇ ਹੇਠਾਂ ਸੱਜੇ ਪਾਸੇ ਵੌਇਸ ਆਈਕਨ 'ਤੇ ਟੈਪ ਕਰੋ।

ਚੈਟ ਇੰਟਰਫੇਸ ਜਿਸ ਵਿੱਚ ਇੱਕ ਖਾਲੀ ਇਨਪੁਟ ਫੀਲਡ ਹੈ ਅਤੇ ਇੱਕ ਪੁਆਇੰਟਰ ਵੌਇਸ ਇਨਪੁਟ ਆਈਕਨ 'ਤੇ ਹੈ, ਜੋ ਉਪਭੋਗਤਾ ਨੂੰ ਵੌਇਸ ਰਾਹੀਂ ਗੱਲਬਾਤ ਸ਼ੁਰੂ ਕਰਨ ਦਾ ਸੰਕੇਤ ਦੇ ਰਿਹਾ ਹੈ।

ਤੁਸੀਂ ਜੋ ਦੇਖ ਰਹੇ ਹੋ, ਉਸ ਬਾਰੇ ਗੱਲ ਕਰੋ

ਰੀਅਲ-ਟਾਈਮ ਵਿੱਚ "ਦੇਖੋ ਅਤੇ ਪੁੱਛੋ"

ChatGPT ਉਹ ਸਭ ਦੇਖ ਸਕਦਾ ਹੈ ਜੋ ਤੁਸੀਂ ਦੇਖ ਰਹੇ ਹੋ ਅਤੇ ਤੁਰੰਤ ਮਦਦ ਕਰ ਸਕਦਾ ਹੈ—ਚਾਹੇ ਤੁਸੀਂ ਕੁਝ ਸਿੱਖ ਰਹੇ ਹੋ, ਕੁਝ ਠੀਕ ਕਰ ਰਹੇ ਹੋ, ਜਾਂ ਕੋਈ ਨਵਾਂ ਆਈਡੀਆ ਸੋਚ ਰਹੇ ਹੋ।

ਬਿਲਕੁਲ ਵੀਡੀਓ ਕਾਲ ਵਾਂਗ

ਇਹ ਗੱਲਬਾਤ ਤੁਹਾਡੇ ਲਹਿਜੇ, ਸੰਦਰਭ ਅਤੇ ਤੁਰੰਤ ਜਵਾਬਾਂ ਨਾਲ ਚੱਲਦੀ ਹੈ, ਜੋ ਇਸਨੂੰ ਹੋਰ ਵੀ ਲਾਭਦਾਇਕ ਬਣਾਉਂਦੀ ਹੈ।

ਦੋ ਤਰਫ਼ਾ ਗੱਲਬਾਤ

ਕਿਸੇ ਵੀ ਸਮੇਂ ਗੱਲਬਾਤ ਦੇ ਵਿਚਕਾਰ ਟੋਕੋ, ਹੋਰ ਸਵਾਲ ਪੁੱਛੋ, ਜਾਂ ਆਪਣੀ ਗੱਲ ਦਾ ਵਿਸ਼ਾ ਬਦਲੋ—ChatGPT ਹਰ ਪਲ ਤੁਹਾਡਾ ਸਾਥ ਦਿੰਦਾ ਹੈ।

ਰੀਅਲ-ਟਾਈਮ ਵੀਡੀਓ ਦੇ ਨਾਲ ਵੌਇਸ ਵਰਤਣ ਦੇ ਹੋਰ ਤਰੀਕੇ

ChatGPT ਵਿੱਚ ਆਪਣੀ ਗੱਲਬਾਤ ਸ਼ੁਰੂ ਕਰਨ ਲਈ ਇੱਥੋਂ ਵਿਚਾਰ ਲਓ।

ਵੌਇਸ ਕੰਵਰਸੇਸ਼ਨਜ਼ ਬਾਰੇ ਹੋਰ ਜਾਣਕਾਰੀ ਲਓ।

ਹੋਰ ਪੜਚੋਲ ਕਰੋ

  • ਬੋਲ ਕੇ ਗੱਲ ਕਰੋ

    ਵਿਚਾਰਾਂ ਵਾਰੇ ਸੋਚਣ ਲਈ ChatGPT ਨਾਲ ਹੈਂਡਸ-ਫ੍ਰੀ ਗੱਲ ਕਰੋ, ਕਦਮ-ਦਰ-ਕਦਮ ਮਦਦ ਲਓ, ਜਾਂ ਰੀਅਲ-ਟਾਈਮ ਵਿੱਚ ਸਮੱਸਿਆਵਾਂ ਨੂੰ ਹੱਲ ਕਰਨ ਲਈ ਆਪਣੇ ਕੈਮਰੇ ਦੀ ਵਰਤੋਂ ਕਰੋ।

  • Atlas ਨਾਲ ਵੈੱਬ ਸਰਫਿੰਗ ਕਰੋ

    ਸਾਡੇ AI-ਸੰਚਾਲਿਤ ਬ੍ਰਾਊਜ਼ਰ Atlas ਦੀ ਵਰਤੋਂ ਕਰੋ, ਇਹ ਪੇਜਾਂ ਦਾ ਸਾਰ ਕੱਢਣ, ਉਤਪਾਦਾਂ ਦੀ ਤੁਲਨਾ ਕਰਨ, ਜਾਣਕਾਰੀ ਦਾ ਵਿਸ਼ਲੇਸ਼ਣ ਕਰਨ ਜਾਂ ਇੰਟਰਨੈੱਟ 'ਤੇ ਕਈ ਤਰ੍ਹਾਂ ਦੇ ਕੰਮ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ।

  • ChatGPT ਡੈਸਕਟੌਪ ਐਪ

    ChatGPT ਡੈਸਕਟੌਪ ਐਪ ਡਾਊਨਲੋਡ ਕਰੋ ਤਾਂ ਜੋ AI ਹਮੇਸ਼ਾ ਤੁਹਾਡੀ ਪਹੁੰਚ ਵਿੱਚ ਰਹ ਅਤੇ ਆਪਣੀ ਮਰਜ਼ੀ ਅਨੁਸਾਰ ਕੋਡ, ਫਾਈਲਾਂ, ਈਮੇਲਾਂ ਜਾਂ ਸਕ੍ਰੀਨਸ਼ੌਟਸ ਅਪਲੋਡ ਕਰੋ ਅਤੇ ਉਹਨਾਂ 'ਤੇ ਕੰਮ ਕਰੋ।

ChatGPT ਵਿੱਚ ਰੀਅਲ-ਟਾਈਮ ਵੀਡੀਓ ਦੇ ਨਾਲ ਵੌਇਸ ਗੱਲਬਾਤ ਸ਼ੁਰੂ ਕਰੋ